ਮੁੰਬਈ/ ਚੰਡੀਗੜ੍ਹ ( ਜਸਟਿਸ ਨਿਊਜ਼ )
ਭਾਰਤੀ ਫ਼ਿਲਮ ਉਦਯੋਗ ਲਈ ਪ੍ਰਮਾਣਨ ਪ੍ਰਕਿਰਿਆ ਨੂੰ ਡਿਜੀਟਾਈਜ਼ ਅਤੇ ਸਰਲ ਬਣਾਉਣ ਦੇ ਉਦੇਸ਼ ਨਾਲ, ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀਬੀਐਫਸੀ) ਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਹੁਭਾਸ਼ੀ ਮੌਡਿਊਲ ਹੁਣ ਈ-ਸਿਨੇਪ੍ਰਮਾਣ ਪੋਰਟਲ ਉੱਤੇ ਸਫਲਤਾਪੂਰਵਕ ਲਾਗੂ ਕਰ ਦਿੱਤਾ ਗਿਆ ਹੈ ਅਤੇ ਵੈੱਬਸਾਈਟ ‘ਤੇ ਉਪਲਬਧ ਹੈ।
ਇਹ ਵਿਕਲਪਿਕ ਸੁਵਿਧਾ ਮੌਜੂਦਾ ਪ੍ਰਕਿਰਿਆ ਦੇ ਵਾਧੇ ਵਜੋਂ ਉਪਲਬਧ ਹੈ, ਜਿਸ ਦਾ ਉਦੇਸ਼ ਉਨ੍ਹਾਂ ਫਿਲਮਾਂ ਦੇ ਪ੍ਰਮਾਣਨ ਪ੍ਰਕਿਰਿਆ ਨੂੰ ਸੁਗਮ ਅਤੇ ਸਰਲ ਬਣਾਉਣਾ ਹੈ, ਜਿਨ੍ਹਾਂ ਨੂੰ ਭਾਰਤ ਦੀ ਵਿਭਿੰਨ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਣਾ ਹੈ। ਇਸ ਸਹੂਲਤ ਰਾਹੀਂ ਅਰਜ਼ੀਦਾਤਾ ਇੱਕ ਏਕੀਕ੍ਰਿਤ ਅਰਜ਼ੀ ਰਾਹੀਂ ਕਈ ਭਾਰਤੀ ਭਾਸ਼ਾਵਾਂ ਵਿੱਚ ਫ਼ਿਲਮਾਂ ਜਮ੍ਹਾਂ ਕਰ ਸਕਣਗੇ।
ਇਸ ਮੌਡਿਊਲ ਦੇ ਤਹਿਤ ਪ੍ਰਮਾਣਿਤ ਹਰੇਕ ਫ਼ਿਲਮ ਨੂੰ ਇੱਕ ਮਲਟੀਲਿੰਗੁਅਲ ਪ੍ਰਮਾਣਪੱਤਰ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਪ੍ਰਮਾਣਿਤ ਸਾਰੀਆਂ ਭਾਸ਼ਾਵਾਂ ਦਾ ਸਪੱਸ਼ਟ ਉੱਲੇਖ ਹੋਵੇਗਾ।
ਮਲਟੀਲਿੰਗੁਅਲ ਫ਼ਿਲਮ ਪ੍ਰਮਾਣਨ ਪਹਿਲਕਦਮੀ ਦਾ ਉਦੇਸ਼ ਬਹੁਭਾਸ਼ੀ ਰਿਲੀਜ਼ ਲਈ ਬਣਾਈ ਜਾ ਰਹੀਆਂ ਫ਼ਿਲਮਾਂ ਦੀ ਪ੍ਰਮਾਣਨ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਇਹ ਪੈਨ-ਇੰਡੀਆ ਸਿਨੇਮਾ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਿਲਮ ਨਿਰਮਾਤਾਵਾਂ ਨੂੰ ਇੱਕ ਅਜਿਹਾ ਏਕੀਕ੍ਰਿਤ ਤੰਤਰ ਪ੍ਰਦਾਨ ਕਰਦੀ ਹੈ, ਜੋ ਵਿਭਿੰਨ ਭਾਸ਼ਾਈ ਦਰਸ਼ਕਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ।
ਮਲਟੀਲਿੰਗੁਅਲ ਫ਼ਿਲਮ ਪ੍ਰਮਾਣਨ ਦੀਆਂ ਮੁੱਖ ਵਿਸ਼ੇਸ਼ਤਾਵਾਂ:
• ਈ-ਸਿਨੇਪ੍ਰਮਾਣ ਪੋਰਟਲ ਰਾਹੀਂ ਇੱਕੋ ਅਰਜ਼ੀ ਵਿੱਚ ਸਾਰੇ ਭਾਸ਼ਾ ਵਰਜਨਾਂ ਲਈ ਇਕੱਠੇ ਅਰਜ਼ੀ ਦੇਣ ਦੀ ਸਹੂਲਤ।
• ਇਕੱਲ ਪ੍ਰਮਾਣਪੱਤਰ ਦਾ ਨਿਕਾਸ, ਜਿਸ ਵਿੱਚ ਸਾਰੀਆਂ ਪ੍ਰਮਾਣਿਤ ਭਾਸ਼ਾਵਾਂ ਦਾ ਉੱਲੇਖ ਹੋਵੇਗਾ।
• ਅਰਜ਼ੀ ਦੀ ਪ੍ਰਕਿਰਿਆ ਇੱਕੋ ਖੇਤਰੀ ਦਫ਼ਤਰ (ਰੀਜਨਲ ਆਫਿਸ) ਵੱਲੋਂ ਕੀਤੀ ਜਾਵੇਗੀ।
ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ ਫ਼ਿਲਮ ਉਦਯੋਗ ਦੀਆਂ ਬਦਲਦੀਆਂ ਲੋੜਾਂ ਦੇ ਅਨੁਸਾਰ ਪ੍ਰਮਾਣਨ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਕਾਰਜਕੁਸ਼ਲਤਾ ਅਤੇ ਸਹੂਲਤ ਵਧਾਉਣ ਲਈ ਵਚਨਬੱਧ ਹੈ।
Leave a Reply